ਕਾਦੀਆਂ, 12 ਅਕਤੂਬਰ (ਜ਼ੀਸ਼ਾਨ) – ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਪਣੇ ਸੂਫ਼ੀ ਗਾਇਕੀ ਤੋਂ ਦੇਸ਼ ਦੇ ਕਰੋੜਾਂ ਸੰਗੀਤ ਪ੍ਰੇਮਿਆਂ ਦਾ ਦਿੱਲ ਜਿਤਿਆ ਹੈ।
ਰਾਹਤ ਫ਼ਾਂਉਂਡੇਸ਼ਨ ਵੱਲੋਂ ਇਨ੍ਹਾਂ ਗਾਇਕਾਂ ਦਾ ਸਨਮਾਨ ਕਰਦੇ ਸਮੇ ਇਸਦੇ ਜਨਰਲ ਸਕੱਤਰ ਮੁਕੇਸ਼ ਵਰਮਾਂ ਨੇ ਇੱਹ ਗੱਲ ਕਹੀ ਹੈ।
ਹਸ਼ਮਤ ਅਤੇ ਸੁਲਤਾਨਾ ਜੋਕਿ ਦੋਂਵੇ ਭੇਣਾਂ ਹਨ ਜਿਨ੍ਹਾਂ ਨੇ ਆਪਣੇ ਕੈਰਿਅਰ ਦੀ ਸ਼ੁਰੂਆਤ 2016 ਚ ਸਾ-ਰੇ- -ਗਾਮਾ ਪਾ ਤੋਂ ਸ਼ੁਰੂ ਕੀਤੀ।

2017 ਚ ਇਨ੍ਹਾਂ ਭੇਣਾਂ ਨੇ ਆਪਣਾ ਪਹਿਲਾ ਗਾਣਾ ਰੀਲੀਜ਼ ਕੀਤਾ ਅਤੇ ਪ੍ਰਸਿਧੀ ਪ੍ਰਾਪਤ ਕੀਤੀ। ਹੁਸ਼ਿਆਰਪੁਰ ਦੇ ਪਿੰਡ ਭਾਦੋਵਾਲ ਦੀ ਰਹਿਣ ਵਾਲੀ ਇਹ ਮੁਸਲਿਮ ਭੇਣਾਂ ਸੂਫ਼ੀ ਗਾਇਕੀ ਚ ਕਮਾਲ ਦਾ ਗਾਉਂਦੀਆਂ ਹਨ। ਇਨ੍ਹਾਂ ਦੀ ਦਾਦੀ ਦੇ ਖ਼ਾਨਦਾਨ ਵਿੱਚ ਪਾਕਿਸਤਾਨ ਦੇ ਫ਼ੈਸਲਾਬਾਦ ਵਿੱਚ ਕਈ ਪ੍ਰਸਿਧ ਗਾਇਕ ਇਨ੍ਹਾਂ ਦੇ ਰਿਸ਼ਤੇਦਾਰਾਂ ਤੋਂ ਹੀ ਹਨ। ਇਨ੍ਹਾਂ ਕਾਦੀਆਂ ਚ ਗੱਲਬਾਤ ਕਰਦੀਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਮਕਸਦ ਹੈ ਕਿ ਉਹ ਬਾਲੀਵੁੱਡ ਲਈ ਪ੍ਰਦਰਸ਼ਨ ਕਰਕੇ ਨਾਂ ਰੋਸ਼ਨ ਕਰਨ।
ਇੱਹ ਛੇ ਭੇਣਾਂ ਹਨ ਅਤੇ ਇੱਕ ਭਰਾ ਹੈ। ਇੱਕ ਭੇਣ ਦਾ ਵਿਆਹ 16 ਅਕਤੂਬਰ 2017 ਨੂੰ ਕਾਦੀਆਂ ਵਿੱਚ ਹੋਇਆ। ਇਸ ਲਈ ਉਹ ਅਕਸਰ ਆਪਣੀ ਭੇਣ ਨੂੰ ਮਿਲਣ ਲਈ ਕਾਦੀਆਂ ਆਉਂਦੀ ਰਹਿੰਦੀਆਂ ਹਨ। ਇਨ੍ਹਾ ਕਿਹਾ ਕਿ ਮਨੁੱਖ ਨੂੰ ਅਗੇ ਵਧਣ ਲਈ ਆਪਣੇ ਪਿਛੋਕੜ ਨੂੰ ਨਹੀਂ ਭੁਲਣਾ ਚਾਹੀਦਾ ਹੈ। ਹਰੇਕ ਨਾਲ ਪਿਆਰ ਮੁਹਬਤ ਨਾਲ ਰਹਿਣਾ ਚਾਹੀਦਾ ਹੈ।
ਉਨ੍ਹਾਂ ਇਨਸਾਨਿਅਤ ਨੂੰ ਮਨੁੱਖ ਦਾ ਸਭ ਤੋਂ ਵੱਡਾ ਧਰਮ ਦੱਸਿਆ ਅਤੇ ਕਿਹਾ ਕਿ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਖ਼ੁਦਾ ਨੂੰ ਯਾਦ ਕਰ ਲੈਣਾ ਚਾਹੀਦਾ ਹੈ। ਉਨ੍ਹਾਂ ਇੱਹ ਵੀ ਦੱਸਿਆ ਕਿ ‘ਤੇਰੇ ਸਹਿਰੇ ਨੂੰ ਸਜਾਇਆ’ ਸੂਫ਼ੀ ਗੀਤ ਦਾ ਅਸਲ ਵਰਜਨ ਉਨ੍ਹਾਂ ਦੇ ਪੂਰਵਜਾਂ ਨੇ ਗਾਇਆ ਸੀ।
ਉਨ੍ਹਾਂ ਇੱਹ ਵੀ ਦੱਸਿਆ ਕਿ ਐਮੀ ਵਿਰਕ ਦੀ ਕੁੱਝ ਮਹੀਨੇ ਪਹਿਲਾਂ ਰੀਲੀਜ਼ ਹੋਈ ਫ਼ਿਲਮ ਸੁਫ਼ਨਾ ਵਿੱਚ ‘ਕਬੂਲ ਹੈ ਕਬੂਲ ਹੈ’ ਗਾਇਆ ਹੈ। ਉਨ੍ਹਾਂ ਦੀ ਗਾਇਕੀ ਤੋਂ ਪ੍ਰਭਾਵਿਤ ਹੁੰਦੇ ਹੋਏ ਸਮਾਜ ਸੇਵੀ ਸੰਸਥਾ ਰਾਹਤ ਫ਼ਾਂਉਂਡੇਸ਼ਨ ਵੱਲੋਂ ਉਨ੍ਹਾਂ ਨੁੰ ਸਨਮਾਨਿਤ ਕੀਤਾ ਗਿਆ ਹੈ। ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਇਨ੍ਹਾਂ ਗਾਇਕਾਂ ਨੇ ਸੰਸਥਾ ਦੇ ਪ੍ਰਧਾਨ ਰਾਮ ਲਾਲ ਅਤੇ ਜਨਰਲ ਸਕੱਤਰ ਮੁਕੇਸ਼ ਵਰਮਾਂ ਦਾ ਧੰਨਵਾਦ ਕੀਤਾ ਹੈ।
ਹਸ਼ਮਤ ਸੁਲਤਾਨਾ ਦਾ ਪ੍ਰਸਿੱਧ ਗਾਣਾ –