17 C
Qādiān
Tuesday, April 20, 2021

ਕਿਸਾਨਾਂ ਦੇ ਹੱਕ ਵਿਚ ਪਾਰਟੀ ਦਾ ਅਹੁਦਾ ਛੱਡਣ ਵਾਲੇ ਅਸ਼ਵਨੀ ਵਰਮਾ ਨੂੰ ਕਿਸਾਨ ਮੋਰਚਾ ਔਲਖ ਜੱਥੇਬੰਦੀ ਵਲੋਂ ਕੀਤਾ ਗਿਆ ਸਨਮਾਨਿਤ

ਡਾ. ਹਰਪ੍ਰੀਤ ਸਿੰਘ ਹੁੰਦਲ ਵੱਲੋਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਕਾਦੀਆਂ (ਜ਼ੀਸ਼ਾਨ) - ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਐਸੋਸੀਏਟ ਪ੍ਰੋਫੈਸਰ...

ਐਸੋਸੀਏਟ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਹੁੰਦਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਬਣੇ

ਅਕਾਦਮਿਕ ਤੇ ਸਾਹਿਤਕ ਹਲਕਿਆਂ ਚ ਖੁਸ਼ੀ ਦੀ ਲਹਿਰ  ਕਾਦੀਆਂ, (ਜ਼ੀਸ਼ਾਨ) - ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ...

ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੂੰ ਕੀਤਾ ਸਨਮਾਨਿਤ

ਕਾਦੀਆਂ, 12 ਅਕਤੂਬਰ (ਜ਼ੀਸ਼ਾਨ) - ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਪਣੇ ਸੂਫ਼ੀ ਗਾਇਕੀ ਤੋਂ ਦੇਸ਼ ਦੇ ਕਰੋੜਾਂ ਸੰਗੀਤ ਪ੍ਰੇਮਿਆਂ ਦਾ...

What is a Chemistry Electron Configuration?

What is a Chemistry Electron Configuration? Probably the most typically used form of a hydrogen molecule is a molecule with a single proton and...

The Advantages Of Trading About The Best Forex

The Advantages Of Trading About The Best Forex Before you may decide which among the many options that are available is the ideal currency...

ਜਦ ਤਕ ਕਿਸਾਨਾਂ ਸੀ ਸਮੱਸਿਆ ਦਾ ਹਲ ਨਹੀਂ ਹੁੰਦਾ ਮੈਂ ਕਿਸਾਨਾਂ ਦੇ ਸੰਘਰਸ਼ ਚ’ ਉਹਨਾਂ ਦੇ ਨਾਲ ਹਾਂ – ਅਸ਼ਵਨੀ ਵਰਮਾ

ਕਾਦੀਆਂ, 3 ਅਕਤੂਬਰ (ਜ਼ੀਸ਼ਾਨ) – ਪਿਛਲੇ ਦਿਨੀਂ ਕਿਸਾਨਾਂ ਦੇ ਦਰਦ ਨੂੰ ਸਮਝਦਿਆਂ, ਭਾਜਪਾ ਮੰਡਲ ਦੇ ਜਨਰਲ ਸਕੱਤਰ ਦਾ ਅਹੁਦਾ ਛੱਡਣ ਵਾਲੇ ਅਸ਼ਵਨੀ ਵਰਮਾ ਨੂੰ ਕਿਸਾਨ ਜੱਥੇਬੰਧੀਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਖੜੇ ਹੋਣ ਕਾਰਨ ਸਨਮਾਨਿਤ ਕੀਤਾ ਜਾ ਰਿਹਾ ਹੈ।

ਇਸ ਲੜੀ ਤਹਿਤ ਕਿਸਾਨ ਮੋਰਚਾ ਔਲਖ ਦੇ ਮੁਖੀ ਰਣਜੀਤ ਸਿੰਘ ਉਰਫ ਸੋਨੂੰ ਔਲਖ ਨੇ ਆਪਣੇ ਸਾਥੀਆਂ ਸਮੇਤ ਸ਼ੁੱਕਰਵਾਰ ਸ਼ਾਮ ਨੂੰ ਸਥਾਨਕ ਸਟੇਟ ਬੈਂਕ ਦੇ ਨਜ਼ਦੀਕ ਸਿਰੋਪਾ ਪਾ ਕੇ ਅਸ਼ਵਨੀ ਵਰਮਾ ਦਾ ਸਨਮਾਨ ਕੀਤਾ।

ਅਸ਼ਵਨੀ ਵਰਮਾ ਨੂੰ ਸਨਮਾਨਿਤ ਕਰਦਿਆਂ ਸੋਨੂੰ ਔਲਖ

ਇਸ ਮੌਕੇ ਸੰਬੋਧਨ ਕਰਦਿਆਂ ਸੋਨੂੰ ਔਲਖ ਨੇ ਕਿਹਾ ਕਿ ਇਹ ਅਸ਼ਵਨੀ ਵਰਮਾ ਵੱਲੋਂ ਚੁੱਕਿਆ ਇਹ ਕਦਮ ਸ਼ਲਾਘਾਯੋਗ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਦੇਸ਼ ਦਾ ਅੰਨਦਾਤਾ ਹੈ ਅਤੇ ਆਪਣਾ ਲਹੂ ਪਸੀਨਾ ਬਹਾ ਕੇ ਖੇਤਾਂ ਚ ਮਿੱਟੀ ਨਾਲ ਮਿੱਟੀ ਹੋ ਕੇ ਫਸਲ ਪੈਦਾ ਕਰਦਾ ਹੈ, ਪਰ ਮੋਦੀ ਸਰਕਾਰ ਦੁਆਰਾ ਪਾਸ ਕੀਤੇ ਗਏ ਤਿੰਨ ਬਿੱਲਾਂ ਨੇ ਸ਼ਾਹੂਕਾਰਾਂ ਦੇ ਹੱਥਾਂ ਵਿਚ ਕਿਸਾਨਾਂ ਨੂੰ ਕਠਪੁਤਲੀ ਬਣਾ ਕੇ ਰੱਖ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਪਰਮਿੰਦਰ ਗਿੱਲ 1965 ਦੀ ਹਰੀ ਕ੍ਰਾਂਤੀ ਦੀ ਗੱਲ ਕਰਕੇ ਉਨ੍ਹਾਂ ਨੂੰ ਧੋਖੇ ਵਿੱਚ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ, ਕਿਸਾਨਾਂ ਦੇ ਭੋਲੇਪਨ ਦਾ ਫਾਇਦਾ ਚੁਕਣ ਦਾ ਯਤਨ ਕਰ ਰਹੇ ਹਨ। ਦਰਅਸਲ ਉਹ ਭਵਿੱਖ ਵਿੱਚ ਉਨ੍ਹਾਂ ਨੂੰ ਵੀ ਜੀਓ ਸਿਮ ਵਰਗੇ ਸਬਜਬਾਗ ਵਿਖਾ ਕੇ ਲੁੱਟਣਾ ਚਾਹ ਰਹੇ ਹਨ।

ਉਨ੍ਹਾਂ ਕਿਹਾ ਕਿ ਜਦੋਂ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀ ਮੁਸ਼ਕਲਾਂ ਦਾ ਹੱਲ ਨਹੀਂ ਕੱਢਿਆ ਜਾਂਦਾ , ਉਨ੍ਹਾਂ ਚਿਰ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ।

ਇਸ ਮੌਕੇ ਅਸ਼ਵਨੀ ਵਰਮਾ ਨੇ ਕਿਹਾ ਕਿ ਉਨ੍ਹਾਂ ਨੂੰ ਮਹਿਸੂਸ ਹੋਇਆ ਹੈ ਕਿ ਦੇਸ਼ ਦੇ ਲੋਕਾਂ ਨੂੰ ਖੁਆਉਣ ਵਾਲਾ ਕਿਸਾਨ ਅੱਜ ਆਪਣੇ ਪਰਿਵਾਰਾਂ ਸਮੇਤ ਆਪਣੇ ਬੱਚਿਆਂ ਦਾ ਭਵਿੱਖ ਸੁਰੱਖਿਅਤ ਕਰਨ ਲਈ ਸੜਕਾਂ ‘ਤੇ ਉਤਰਿਆ ਹੈ।

ਜਿਸ ਦਾ ਉਨ੍ਹਾਂ ਦੇ ਮਨ ਤੇ ਗਹਿਰਾ ਪ੍ਰਭਾਵ ਪਿਆ ਕਿ ਉਹ ਅਤੇ ਉਸਦੇ ਵਰਗੇ ਕਰੋੜਾਂ ਲੋਕ ਹਨ ਜੋ ਕਿਸਾਨੀ ਦੁਆਰਾ ਤਿਆਰ ਕੀਤੇ ਅਨਾਜ ਦੀ ਰੋਟੀ ਖਾ ਕੇ ਵੱਡੇ ਹੋਏ ਹਨ, ਅਜਿਹੀ ਸਥਿਤੀ ਵਿੱਚ ਕਿਸਾਨਾਂ ਨਾਲ ਖੜੇ ਨਾ ਹੋਣਾਂ ਆਪਣੀ ਜਮੀਰ ਨਾਲ ਧੌਖਾ ਕਰਨਾ ਹੋਵੇਗਾ।

ਉਨ੍ਹਾਂ ਕਿਹਾ ਕਿ ਉਹਨਾਂ ਨੇ ਆਪਣੀ ਪਾਰਟੀ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਹੋਣ ਜਾਂ ਕਿਸੇ ਲਾਭ ਲਈ ਨਹੀਂ ਬਲਕਿ ਆਪਣੇ ਕਿਸਾਨ ਭਰਾਵਾਂ ਦੇ ਸਮਰਥਨ ਲਈ ਛੱਡੀ ਹੈ। ਜਦ ਤੱਕ ਉਹਨਾਂ ਸਮੱਸਿਆ ਦਾ ਕੋਈ ਹੱਲ ਨਹੀਂ ਹੁੰਦਾ, ਉਹ ਦੇਸ਼ ਦੇ ਕਿਸਾਨਾਂ ਦੇ ਨਾਲ ਹਨ।

ਇਸ ਮੌਕੇ ਉਨ੍ਹਾਂ ਕਿਸਾਨ ਮੋਰਚਾ ਔਲਖ ਜਥੇਬੰਦੀ ਦਾ ਮਾਨ ਬਖਸ਼ਣ ਲਈ  ਧੰਨਵਾਦ ਕੀਤਾ ਅਤੇ ਭਰੋਸਾ ਦਿੱਤਾ ਕਿ ਉਹ ਇਸ ਸੰਘਰਸ਼ ਵਿੱਚ ਉਹਨ੍ਹਾਂ ਦੇ ਨਾਲ ਹਨ। ਇਸ ਮੌਕੇ ਤੇ ਉਹਨਾਂ ਦੇ ਨਾਲ ਸੁਖਦੇਵ ਸਿੰਘ ਔਲਖ ਸੀਨੀਅਰ ਮੀਤ ਪ੍ਰਧਾਨ, ਹਰਜਿੰਦਰ ਸਿੰਘ ਖਜਾਨਚੀ, ਕੁਲਦੀਪ ਸਿੰਘ, ਹਰਪ੍ਰੀਤ ਸਿੰਘ, ਪ੍ਰਭਜੋਤ ਸਿੰਘ, ਬਲਜੀਤ ਸਿੰਘ, ਵਿਕਰਮਜੀਤ ਸਿੰਘ, ਕਰਮਜੀਤ ਸਿੰਘ, ਅੰਕੁਸ਼ ਵਰਮਾ, ਅਮਨ, ਪ੍ਰਦੀਪ ਸ਼ਰਮਾ, ਸਤਨਾਮ ਸਿੰਘ ਬਾਜਵਾ, ਬੌਬੀ ਚੌਹਾਨ, ਰੀਛੂ ਵਰਮਾ, ਸੰਦੀਪ ਸੂਰੀ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here

Hot Topics

ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਪਿੰਡ ਠੀਕਰੀਵਾਲ ਗੋਰਾਇਆ ਦਾ ਨੌਜਵਾਨ ਗੁਰਦੀਪ ਸਿੰਘ ਦੁਬਈ ਵਿੱਚ ਡੇਢ ਸਾਲ ਤੋਂ ਫੱਸਿਆ

ਸੰਸਦ ਸਨੀ ਦਿਓਲ ਅਤੇ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਮ ਮੰਗਪੱਤਰ ਭੇਜ ਮਾਂ ਨੇ ਸਹਾਇਤਾ ਦੀ ਲਗਾਈ ਗੁਹਾਰ ਕਾਦੀਆਂ,...

ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੂੰ ਕੀਤਾ ਸਨਮਾਨਿਤ

ਕਾਦੀਆਂ, 12 ਅਕਤੂਬਰ (ਜ਼ੀਸ਼ਾਨ) - ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਪਣੇ ਸੂਫ਼ੀ ਗਾਇਕੀ ਤੋਂ ਦੇਸ਼ ਦੇ ਕਰੋੜਾਂ ਸੰਗੀਤ ਪ੍ਰੇਮਿਆਂ ਦਾ...

50 ਸਾਲਾ ਵਿਅਕਤੀ ਦੀ ਨਹਿਰ ਕੰਡੋ ਮਿਲੀ ਲਾਸ਼

ਕਾਦੀਆਂ, 20 ਅਗਸਤ (ਜ਼ੀਸ਼ਾਨ) - ਕਾਦੀਆਂ ਥਾਣਾ ਅਧੀਨ ਪੈਂਦੇ ਪਿੰਡ ਦੌਲਤਪੁਰ ਵਿਖੇ ਇੱਕ 50 ਸਾਲਾ ਵਿਅਕਤੀ ਤਰਸੇਮ ਸਿੰਘ ਪੁੱਤਰ ਬਖਸ਼ਿਸ਼ ਸਿੰਘ ਵਾਸੀ...

Related Articles