300 ਐਲ.ਈ.ਡੀ ਲਾਈਟਾਂ ਲਈ ਸਰਕਾਰ ਤੋਂ 80 ਲੱਖ ਮਨਜ਼ੂਰ
ਕਾਦੀਆਂ, 31 ਅਗਸਤ (ਜ਼ੀਸ਼ਾਨ) – ਅੱਜ ਸਥਾਨਕ ਵਧਾਇਕ ਫ਼ਤਹਿਜ਼ੰਗ ਸਿੰਘ ਬਾਜਵਾ ਨੇ ਸਥਾਨਕ ਵਾਇਟ ਐਵੇਨਓਿ ਚ ਨਵੀਆਂ ਸਡ਼ਕਾਂ ਦਾ ਉਦਘਾਟਨ ਕੀਤਾ।
ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਵਾਸੀਆਂ ਦੀ ਸੁਵਿਧਾ ਲਈ ਕਾਦੀਆਂ ਚ ਤੀਨ ਕਿੱਲੇ ਥਾਂ ਚ ਇਕ ਸੁੰਦਰ ਪਾਰਕ ਦੀ ਉਸਾਰੀ ਕੀਤੀ ਜਾਵੇਗੀ। ਜਿਸ ਵਿਚ ਸਾਰਿਆਂ ਲਈ ਇਕ ਓਪਨ ਜਿਮ ਵੀ ਬਣਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਕਾਦੀਆਂ ਸ਼ਹਿਰ ਦੀ ਸਡ਼ਕਾਂ ਤੇ 300 ਐਲ.ਈ.ਡੀ ਲਾਇਟਾਂ ਲਈ ਸਰਕਾਰ ਵੱਲੋਂ 80 ਲੱਖ ਦੀ ਮੰਜੂਰੀ ਕਰਵਾ ਲਈ ਗਈ ਹੈ।
ਇਸ ਸੰਬੰਧ ਚ ਉਨ੍ਹਾਂ ਨੇ ਇਨ੍ਹਾਂ ਲਾਇਟਾਂ ਤੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦੇ ਭੁਗਤਾਨ ਲਈ ਬਿਜਲੀ ਵਭਾਗ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਵੀ ਕਰ ਲਈ ਹੈ। ਜਨ੍ਹਾਂ ਨੇ ਇਸ ਗੱਲ ਤੇ ਸਹਿਮਤੀ ਜਤਾਈ ਹੈ ਕਿ ਇਕ ਲੱਖ ਰੁਪਏ ਤਕ ਦੇ ਸਟਰੀਟ ਲਾਇਟਾਂ ਤੇ ਆਉਣ ਵਾਲੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਕਰ ਦਿੱਤਾ ਜਾਵੇਗਾ।
ਇਸ ਤੋਂ ਪਹਿਲਾਂ ਕਾਦੀਆਂ ਵਧਾਇਕ ਸ਼੍ਰੀ ਬਾਜਵਾ ਨੇ ਸੀਨੀਅਰ ਕਾਂਗਰਸ ਆਗੂ ਅਰਦੁਮਨਜੀਤ ਸਿੰਘ ਉਰਫ਼ ਲਾਲੀ ਸੰਧੂ ਦੇ ਨਵਾਸ ਤੇ ਉਨ੍ਹਾਂ ਦੀ ਕੁਝ ਬਿਮਾਰੀ ਤੋਂ ਬਾਅਦ ਅਚਾਨਕ ਹੋਈ ਮੌਤ ਤੇ ਸ਼ੌਕ ਵਿਅਕਤ ਕਿੱਤਾ। ਸ਼੍ਰੀ ਬਾਜਵਾ ਨੇ ਸਵਰਗੀ ਸੰਧੂ ਦੇ ਪਰਿਵਾਰ ਨਾਲ ਉਨ੍ਹਾਂ ਦੀ ਪਾਰਟੀ ਨਾਲ ਕੀਤੀਆਂ ਸੇਵਾਵਾਂ ਦਾ ਅਭਾਰ ਜਤਾਇਆ। ਇਸ ਮੌਕੇ ਕਾਂਰਗਸ ਕੌਂਸਲਰ ਆਦਿ ਮੌਜੂਦ ਸਨ।
ਇਹ ਵੀਡੀਓ ਵੀ ਵੇਖੋ –
ਵੀਡੀਓ ਰਿਪੋਰਟ – (ਸਲਾਮ ਤਾਰੀ)