14 C
Qādiān
Thursday, March 4, 2021

ਚਿੱਟੇ ਦੀ ਵਰਤੋਂ ਕਰਨ ਵਾਲੇ ASI ਨੂੰ ਕੈਪਟਨ ਨੇ ਕੀਤਾ ਬਰਖਾਸਤ

ਡਾ. ਹਰਪ੍ਰੀਤ ਸਿੰਘ ਹੁੰਦਲ ਵੱਲੋਂ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

ਕਾਦੀਆਂ (ਜ਼ੀਸ਼ਾਨ) - ਸਿੱਖ ਐਜੂਕੇਸ਼ਨਲ ਸੋਸਾਇਟੀ ਚੰਡੀਗੜ੍ਹ ਦੇ ਪ੍ਰਬੰਧ ਅਧੀਨ ਚੱਲ ਰਹੇ ਸਿੱਖ ਨੈਸ਼ਨਲ ਕਾਲਜ ਕਾਦੀਆਂ ਦੇ ਕਾਰਜਕਾਰੀ ਪ੍ਰਿੰਸੀਪਲ ਵਜੋਂ ਐਸੋਸੀਏਟ ਪ੍ਰੋਫੈਸਰ...

ਐਸੋਸੀਏਟ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਹੁੰਦਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਬਣੇ

ਅਕਾਦਮਿਕ ਤੇ ਸਾਹਿਤਕ ਹਲਕਿਆਂ ਚ ਖੁਸ਼ੀ ਦੀ ਲਹਿਰ  ਕਾਦੀਆਂ, (ਜ਼ੀਸ਼ਾਨ) - ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ...

ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੂੰ ਕੀਤਾ ਸਨਮਾਨਿਤ

ਕਾਦੀਆਂ, 12 ਅਕਤੂਬਰ (ਜ਼ੀਸ਼ਾਨ) - ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਪਣੇ ਸੂਫ਼ੀ ਗਾਇਕੀ ਤੋਂ ਦੇਸ਼ ਦੇ ਕਰੋੜਾਂ ਸੰਗੀਤ ਪ੍ਰੇਮਿਆਂ ਦਾ...

What is a Chemistry Electron Configuration?

What is a Chemistry Electron Configuration? Probably the most typically used form of a hydrogen molecule is a molecule with a single proton and...

The Advantages Of Trading About The Best Forex

The Advantages Of Trading About The Best Forex Before you may decide which among the many options that are available is the ideal currency...

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ‘ਤੇ ਪੰਜਾਬ ਪੁਲਸ ਦੇ ਏ. ਐੱਸ. ਆਈ./ਐੱਲ. ਆਰ. ਜ਼ੋਰਾਵਰ ਸਿੰਘ ਨੂੰ ਸ਼ਨੀਵਾਰ ਨੂੰ ਬਰਖਾਸਤ ਕਰ ਦਿੱਤਾ ਗਿਆ। ਜਿਸ ਦੀ ਚਿੱਟੇ ਦੀ ਵਰਤੋਂ ਕਰਦੇ ਦੀ ਵੀਡਿਓ ਵਾਇਰਲ ਹੋਈ ਸੀ।

ਮੁੱਖ ਮੰਤਰੀ, ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਦੇ ਨਿਰਦੇਸ਼ਾਂ ‘ਤੇ ਐੱਸ. ਐੱਸ. ਪੀ. ਤਰਨ ਤਾਰਨ ਧਰੁਮਨ ਐੱਚ. ਨਿੰਬਲੇ ਨੇ ਉਕਤ ਏ. ਐੱਸ. ਆਈ. ਨੂੰ ਬਰਖਾਸਤ ਕਰਨ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਮੁੱਖ ਮੰਤਰੀ ਵਲੋਂ ਅਜਿਹਾ ਗੁਨਾਹ ਕਰਦੇ ਕਿਸੇ ਵੀ ਵਰਦੀਧਾਰੀ ਮੁਲਾਜ਼ਮ ਖਿਲਾਫ਼ ਸਖਤ ਕਾਰਵਾਈ ਦੀ ਚਿਤਾਵਨੀ ਵੀ ਦਿੱਤੀ ਗਈ ਹੈ।

ਮੀਡੀਆ ਵਲੋਂ ਸ਼ੁੱਕਰਵਾਰ ਨੂੰ ਸਾਹਮਣੇ ਲਿਆਂਦੇ ਗਏ ਵੀਡੀਓ ਦਾ ਸਖਤ ਨੋਟਿਸ ਲੈਂਦੇ ਹੋਏ ਮੁੱਖ ਮੰਤਰੀ ਨੇ ਆਪਣੇ ‘ਕੈਪਟਨ ਨੂੰ ਸਵਾਲ’ ਫੇਸਬੁੱਕ ਲਾਈਵ ਸੈਸ਼ਨ ਦੌਰਾਨ ਜਾਂਚ ਪਿੱਛੋਂ ਏ.ਐੱਸ.ਆਈ. ਨੂੰ ਬਰਖਾਸਤ ਕਰਨ ਦਾ ਐਲਾਨ ਕੀਤਾ। ਇਕ ਸਰਕਾਰੀ ਬੁਲਾਰੇ ਅਨੁਸਾਰ ਜਾਂਚ ਵਿਚ ਇਹ ਸਬੂਤ ਸਾਹਮਣੇ ਆਇਆ ਕਿ ਉਕਤ ਏ.ਐੱਸ.ਆਈ. (ਨੰ:438/ਤਰਨ ਤਾਰਨ, ਪੁਲਸ ਥਾਣਾ ਸਰਾਏ ਅਮਾਨਤ ਖਾਂ ਵਿਖੇ ਤਾਇਨਾਤ) ਇਕ ਲਾਈਟਰ ਅਤੇ ਚਾਂਦੀ ਦੇ ਵਰਕ ਦੀ ਮਦਦ ਨਾਲ ਨਸ਼ੀਲੇ ਪਦਾਰਥ ਦਾ ਸੇਵਨ ਕਰ ਰਿਹਾ ਸੀ, ਜਿਵੇਂ ਕਿ ਵੀਡੀਓ ਵਿਚ ਸਾਫ ਦਿਖਾਈ ਦਿੰਦਾ ਹੈ। ਮੁੱਖ ਮੰਤਰੀ ਨੇ ਇਹ ਮਹਿਸੂਸ ਕੀਤਾ ਕਿ ਏ. ਐੱਸ. ਆਈ. ਜ਼ੋਰਾਵਰ ਸਿੰਘ ਨੂੰ ਨੌਕਰੀ ‘ਤੇ ਕਾਇਮ ਰੱਖਣਾ ਸੂਬੇ, ਪੁਲਸ ਫੋਰਸ ਅਤੇ ਆਮ ਲੋਕਾਂ ਦੇ ਹਿੱਤਾਂ ਦੇ ਖਿਲਾਫ ਹੋਵੇਗਾ। ਇਹ ਬਰਖਾਸਤਗੀ ਇਸ ਲਈ ਜ਼ਰੂਰੀ ਸੀ ਤਾਂ ਜੋ ਇਹ ਸਖਤ ਸੰਦੇਸ਼ ਦਿੱਤਾ ਜਾ ਸਕੇ ਕਿ ਸੂਬਾ ਸਰਕਾਰ, ਖਾਸ ਕਰਕੇ ਵਰਦੀਧਾਰੀ ਮੁਲਾਜ਼ਮਾਂ ਵਲੋਂ ਅਜਿਹਾ ਸੰਗੀਨ ਤੇ ਗੁਨਾਹ ਭਰਪੂਰ ਕੰਮ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ। ਮੁੱਖ ਮੰਤਰੀ ਨੇ ਨਸ਼ਿਆਂ ਦੇ ਮੁੱਦੇ ‘ਤੇ ਆਪਣੀ ਸਰਕਾਰ ਦੇ ਪੱਖ ਨੂੰ ਮੁੜ ਦ੍ਰਿੜ ਕਰਦਿਆਂ ਕਿਹਾ ਕਿ ਉਹ ਉਦੋਂ ਤੱਕ ਅਰਾਮ ਨਾਲ ਨਹੀਂ ਬੈਠਣਗੇ, ਜਦੋਂ ਤਕ ਕਿ ਸੂਬੇ ਵਿਚੋਂ ਇਸ ਅਲਾਮਤ ਦੀ ਜੜ੍ਹ ਨਹੀਂ ਪੁੱਟੀ ਜਾਂਦੀ। ਉਨ੍ਹਾਂ ਡੀ. ਜੀ. ਪੀ. ਦਿਨਕਰ ਗੁਪਤਾ ਨੂੰ ਇਹ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਕਿ ਪੁਲਸ ਮੁਲਾਜ਼ਮਾਂ ਵਲੋਂ ਕੀਤੇ ਅਜਿਹੇ ਗੁਨਾਹ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੇ ਜਾਣਗੇ।

LEAVE A REPLY

Please enter your comment!
Please enter your name here

Hot Topics

ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੂੰ ਕੀਤਾ ਸਨਮਾਨਿਤ

ਕਾਦੀਆਂ, 12 ਅਕਤੂਬਰ (ਜ਼ੀਸ਼ਾਨ) - ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਪਣੇ ਸੂਫ਼ੀ ਗਾਇਕੀ ਤੋਂ ਦੇਸ਼ ਦੇ ਕਰੋੜਾਂ ਸੰਗੀਤ ਪ੍ਰੇਮਿਆਂ ਦਾ...

50 ਸਾਲਾ ਵਿਅਕਤੀ ਦੀ ਨਹਿਰ ਕੰਡੋ ਮਿਲੀ ਲਾਸ਼

ਕਾਦੀਆਂ, 20 ਅਗਸਤ (ਜ਼ੀਸ਼ਾਨ) - ਕਾਦੀਆਂ ਥਾਣਾ ਅਧੀਨ ਪੈਂਦੇ ਪਿੰਡ ਦੌਲਤਪੁਰ ਵਿਖੇ ਇੱਕ 50 ਸਾਲਾ ਵਿਅਕਤੀ ਤਰਸੇਮ ਸਿੰਘ ਪੁੱਤਰ ਬਖਸ਼ਿਸ਼ ਸਿੰਘ ਵਾਸੀ...

ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਪਿੰਡ ਠੀਕਰੀਵਾਲ ਗੋਰਾਇਆ ਦਾ ਨੌਜਵਾਨ ਗੁਰਦੀਪ ਸਿੰਘ ਦੁਬਈ ਵਿੱਚ ਡੇਢ ਸਾਲ ਤੋਂ ਫੱਸਿਆ

ਸੰਸਦ ਸਨੀ ਦਿਓਲ ਅਤੇ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਮ ਮੰਗਪੱਤਰ ਭੇਜ ਮਾਂ ਨੇ ਸਹਾਇਤਾ ਦੀ ਲਗਾਈ ਗੁਹਾਰ ਕਾਦੀਆਂ,...

Related Articles

ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੂੰ ਕੀਤਾ ਸਨਮਾਨਿਤ

ਕਾਦੀਆਂ, 12 ਅਕਤੂਬਰ (ਜ਼ੀਸ਼ਾਨ) - ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਪਣੇ ਸੂਫ਼ੀ ਗਾਇਕੀ ਤੋਂ ਦੇਸ਼ ਦੇ ਕਰੋੜਾਂ ਸੰਗੀਤ ਪ੍ਰੇਮਿਆਂ ਦਾ...

ਕਿਸਾਨਾਂ ਦੇ ਹੱਕ ਵਿਚ ਪਾਰਟੀ ਦਾ ਅਹੁਦਾ ਛੱਡਣ ਵਾਲੇ ਅਸ਼ਵਨੀ ਵਰਮਾ ਨੂੰ ਕਿਸਾਨ ਮੋਰਚਾ ਔਲਖ ਜੱਥੇਬੰਦੀ ਵਲੋਂ ਕੀਤਾ ਗਿਆ ਸਨਮਾਨਿਤ

ਜਦ ਤਕ ਕਿਸਾਨਾਂ ਸੀ ਸਮੱਸਿਆ ਦਾ ਹਲ ਨਹੀਂ ਹੁੰਦਾ ਮੈਂ ਕਿਸਾਨਾਂ ਦੇ ਸੰਘਰਸ਼ ਚ' ਉਹਨਾਂ ਦੇ ਨਾਲ ਹਾਂ - ਅਸ਼ਵਨੀ ਵਰਮਾ

ਭਾਜਪਾ ਮੰਡਲ ਦੇ ਜਨਰਲ ਸਕੱਤਰ ਅਸ਼ਵਨੀ ਵਰਮਾ ਨੇ ਆਪਣੇ ਆਹੁਦੇ ਤੋਂ ਦਿੱਤਾ ਅਸਤੀਫਾ

ਕਾਦੀਆਂ, (ਜ਼ੀਸ਼ਾਨ) - ਦੇਸ਼ ਦੇ ਪ੍ਰਧਾਨਮੰਤਰੀ ਵੱਲੋਂ ਪਾਸ ਕੀਤੇ ਗਏ ਫਾਰਮ ਬਿੱਲਾਂ ਕਾਰਨ ਕਿਸਾਨ ਭਰਾਵਾਂ ਵਲੋਂ ਸੜਕਾਂ 'ਤੇ ਆ ਕੇ ਬਿੱਲ ਨੂੰ...