17 C
Qādiān
Wednesday, November 25, 2020

ਪੰਜਾਬ ਵਿੱਚ ਕੋਰੋਨਾਵਾਇਰਸ ਦੇ ਮਾਮਲਿਆਂ ਵਿੱਚ ਵਾਧੇ ਦਾ ਕੀ ਹੈ ਕਾਰਨ

ਐਸੋਸੀਏਟ ਪ੍ਰੋਫੈਸਰ ਡਾ. ਹਰਪ੍ਰੀਤ ਸਿੰਘ ਹੁੰਦਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੈਨੇਟ ਮੈਂਬਰ ਬਣੇ

ਅਕਾਦਮਿਕ ਤੇ ਸਾਹਿਤਕ ਹਲਕਿਆਂ ਚ ਖੁਸ਼ੀ ਦੀ ਲਹਿਰ  ਕਾਦੀਆਂ, (ਜ਼ੀਸ਼ਾਨ) - ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ...

ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੂੰ ਕੀਤਾ ਸਨਮਾਨਿਤ

ਕਾਦੀਆਂ, 12 ਅਕਤੂਬਰ (ਜ਼ੀਸ਼ਾਨ) - ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਪਣੇ ਸੂਫ਼ੀ ਗਾਇਕੀ ਤੋਂ ਦੇਸ਼ ਦੇ ਕਰੋੜਾਂ ਸੰਗੀਤ ਪ੍ਰੇਮਿਆਂ ਦਾ...

What is a Chemistry Electron Configuration?

What is a Chemistry Electron Configuration? Probably the most typically used form of a hydrogen molecule is a molecule with a single proton and...

The Advantages Of Trading About The Best Forex

The Advantages Of Trading About The Best Forex Before you may decide which among the many options that are available is the ideal currency...

ਕਿਸਾਨਾਂ ਦੇ ਹੱਕ ਵਿਚ ਪਾਰਟੀ ਦਾ ਅਹੁਦਾ ਛੱਡਣ ਵਾਲੇ ਅਸ਼ਵਨੀ ਵਰਮਾ ਨੂੰ ਕਿਸਾਨ ਮੋਰਚਾ ਔਲਖ ਜੱਥੇਬੰਦੀ ਵਲੋਂ ਕੀਤਾ ਗਿਆ ਸਨਮਾਨਿਤ

ਜਦ ਤਕ ਕਿਸਾਨਾਂ ਸੀ ਸਮੱਸਿਆ ਦਾ ਹਲ ਨਹੀਂ ਹੁੰਦਾ ਮੈਂ ਕਿਸਾਨਾਂ ਦੇ ਸੰਘਰਸ਼ ਚ' ਉਹਨਾਂ ਦੇ ਨਾਲ ਹਾਂ - ਅਸ਼ਵਨੀ ਵਰਮਾ

ਹਾਲ ਹੀ ਵਿੱਚ ਕੋਰੋਨਾਵਾਇਰਸ ਦੇ ਰੋਜ਼ਾਨਾ ਦੇ ਅੰਕੜੇ ਇਹ ਗਵਾਹੀ ਦਿੰਦੇ ਹਨ ਕਿ ਪੰਜਾਬ ਵਿੱਚ ਕੋਵਿਡ ਨੂੰ ਲੈ ਕੇ ਹਾਲਾਤ ਕਿੰਨੇ ਗੰਭੀਰ ਹੋ ਚੁੱਕੇ ਹਨ।

ਬੀਤੇ ਕੁਝ ਦਿਨਾਂ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਸਮਝ ਆਉਂਦਾ ਹੈ ਕਿ ਇੰਨ੍ਹਾਂ ਵਿੱਚ ਰੋਜ਼ਾਨਾ ਵਾਧਾ ਹੋ ਰਿਹਾ ਹੈ।

  • 17 ਅਗਸਤ ਨੂੰ 1492 ਮਾਮਲੇ ਦਰਜ, 51 ਮੌਤਾਂ
  • 18 ਅਗਸਤ ਨੂੰ 1582 ਮਾਮਲੇ ਦਰਜ, 35 ਮੌਤਾਂ
  • 19 ਅਗਸਤ ਨੂੰ 1693 ਮਾਮਲੇ ਦਰਜ, 24 ਮੌਤਾਂ
  • 20 ਅਗਸਤ ਨੂੰ 1741 ਮਾਮਲੇ ਦਰਜ, 37 ਮੌਤਾਂ

ਕਿੰਨੀ ਤੇਜ਼ੀ ਨਾਲ ਹੁਣ ਕਰੋਨਾਵਾਇਰਸ ਦੇ ਮਾਮਲੇ ਪੰਜਾਬ ਵਿੱਚ ਫੈਲ ਰਹੇ ਹਨ ਉਹ ਸਿਰਫ਼ ਇੱਕ ਮਹੀਨੇ ਪੁਰਾਣੇ ਅੰਕੜਿਆਂ ਨਾਲ ਇਸ ਤੁਲਨਾ ਤੋਂ ਸਮਝ ਆ ਸਕਦਾ ਹੈ-

  • 17 ਜੁਲਾਈ ਨੂੰ 348 ਮਾਮਲੇ ਸਾਹਮਣੇ ਆਏ ਸੀ ਤੇ 9 ਮੌਤਾਂ ਹੋਈਆਂ ਸੀ
  • 18 ਜੁਲਾਈ 350 ਮਾਮਲੇ, 7 ਮੌਤਾਂ
  • 19 ਜੁਲਾਈ 310 ਮਾਮਲੇ, 8 ਮੌਤਾਂ
  • 20 ਜੁਲਾਈ 411 ਮਾਮਲੇ, 8 ਮੌਤਾਂ

ਇੱਕ ਮਹੀਨੇ ਵਿੱਚ ਹੀ ਹੋਈ ਇੰਨੀ ਵੱਡੀ ਤਬਦੀਲੀ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜੇ ਹਾਲਾਤ ਇੰਝ ਹੀ ਜਾਰੀ ਰਹੇ ਤਾਂ ਅਗਲੇ ਮਹੀਨੇ ਤੱਕ ਕੀ ਹਾਲਾਤ ਹੋ ਜਾਣਗੇ।

ਉੰਝ ਵੀ ਜਾਣਕਾਰ ਕਹਿ ਚੁੱਕੇ ਹਨ ਕਿ ਸਤੰਬਰ ਦੇ ਮੱਧ ਤੱਕ ਪੰਜਾਬ ਵਿੱਚ ਕੋਵਿਡ ਦੇ ਸ਼ਿਖਰ ‘ਤੇ ਪੁੱਜਣ ਦੇ ਆਸਾਰ ਹਨ।

ਪਰ ਕੀ ਕਾਰਨ ਹਨ ਕਿ ਸੂਬੇ ਵਿੱਚ ਕੋਵਿਡ ਦੀ ਸਥਿਤੀ ਲਗਾਤਾਰ ਖ਼ਰਾਬ ਹੋ ਰਹੀ ਹੈ।

ਕੋਰੋਨਾ ਦਾ ਡਰ ਨਾ ਹੋਣਾ

ਪੰਜਾਬ ਦੇ ਕੋਵਿਡ ਦੇ ਬੁਲਾਰੇ ਡਾਕਟਰ ਰਾਜੇਸ਼ ਭਾਸਕਰ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਦਾ ਸਭ ਤੋਂ ਮੁੱਖ ਕਾਰਨ ਹੈ ਲੋਕਾਂ ਦਾ ਬੇਪਰਵਾਹ ਹੋ ਕੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਨ ਨਾ ਕਰਨਾ।

ਕੋਰੋਨਾਵਾਇਰਸ
ਤਸਵੀਰ ਕੈਪਸ਼ਨ,ਡਾਕਟਰ ਰਾਜੇਸ਼ ਭਾਸਕਰ ਮੁਤਾਬਕ ਸੂਬੇ ਵਿੱਚ ਅਜੇ ਵੀ ਬਹੁਤ ਸਾਰੇ ਲੋਕ ਮਾਸਕ ਨਹੀਂ ਪਾ ਰਹੇ

ਉਨ੍ਹਾਂ ਨੇ ਕਿਹਾ, “ਕੋਵਿਡ ਦੇ ਫੈਲਾਅ ਨੂੰ ਰੋਕਣ ਲਈ ਜਿਹੜੀਆਂ ਚੀਜ਼ਾਂ ਸਭ ਤੋਂ ਜ਼ਿਆਦਾ ਜ਼ਰੂਰੀ ਹਨ ਉਸ ਨੂੰ ਲੋਕ ਨਜ਼ਰਅੰਦਾਜ਼ ਕਰ ਰਹੇ ਹਨ। ਅਜੇ ਵੀ ਬਹੁਤ ਸਾਰੇ ਲੋਕ ਮਾਸਕ ਨਹੀਂ ਪਾ ਰਹੇ ਤੇ ਨਾ ਹੀ ਇੱਕ ਦੂਜੇ ਨਾਲ ਦੂਰੀ ਬਣਾ ਕੇ ਰੱਖ ਰਹੇ ਹਨ।”

ਉਨ੍ਹਾਂ ਨੇ ਕਿਹਾ ਕਿ ਵਿਆਹ-ਸ਼ਾਦੀਆਂ ਵਿੱਚ 50 ਤੋਂ ਵੱਧ ਲੋਕਾਂ ਦੇ ਇਕੱਠ ‘ਤੇ ਪਾਬੰਦੀ ਹੈ ਪਰ ਇਹ ਆਮ ਵੇਖਣ ਨੂੰ ਮਿਲ ਰਿਹਾ ਹੈ ਕਿ ਵਿਆਹਾਂ ਵਿੱਚ 200 ਤੋਂ ਵੱਧ ਲੋਕ ਪਹੁੰਚ ਰਹੇ ਹਨ।

ਪੁੱਛੇ ਜਾਣ ‘ਤੇ ਕੀ ਇਸ ਰਵੱਈਏ ਦਾ ਕਾਰਨ ਕੀ ਹੈ ਤਾਂ ਉਨ੍ਹਾਂ ਨੇ ਕਿਹਾ, “ਬਹੁਤ ਸਾਰੇ ਲੋਕਾਂ ਵਿੱਚ ਕੋਵਿਡ ਨੂੰ ਲੈ ਕੇ ਡਰ ਨਹੀਂ ਹੈ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੁੱਝ ਨਹੀਂ ਹੋਵੇਗਾ ਜੋ ਕਿ ਖ਼ਤਰਨਾਕ ਸੋਚ ਹੈ।”

ਹਾਲਾਂਕਿ ਉਨ੍ਹਾਂ ਨੇ ਮੰਨਿਆ ਕਿ ਇਹ ਸਿਰਫ਼ ਪੰਜਾਬ ਦੇ ਲੋਕਾਂ ਵਿੱਚ ਹੀ ਨਹੀਂ ਹੈ ਪਰ ਵੱਖੋ-ਵੱਖ ਸੂਬਿਆਂ ਦੇ ਲੋਕਾਂ ਵਿੱਚ ਵੀ ਅਜਿਹੀ ਸੋਚ ਹੀ ਵੇਖਣ ਨੂੰ ਮਿਲ ਰਹੀ ਹੈ।

ਢਿੱਲ ਦਾ ਅਸਰ

ਦਰਅਸਲ ਸਰਕਾਰ ਵੱਲੋਂ ਪਾਬੰਦੀਆਂ ਹਟਾਉਣ ਮਗਰੋਂ ਕੋਵਿਡ ਦਾ ਫੈਲਾਅ ਵਧਿਆ। ਜੂਨ ਦੇ ਮਹੀਨੇ ਵਿੱਚ ਮੌਲ, ਦੁਕਾਨਾਂ, ਬਾਜ਼ਾਰ, ਧਾਰਮਿਕ ਸਥਾਨ ਪਹਿਲਾਂ ਕੁੱਝ ਸਮੇਂ ਲਈ ਤੇ ਫਿਰ ਜ਼ਿਆਦਾ ਸਮੇਂ ਲਈ ਖੋਲ੍ਹੇ ਗਏ।

ਸਿਰਫ਼ ਵਿੱਦਿਅਕ ਸਥਾਨਾਂ, ਬੀਅਰ ਬਾਰ ਤੇ ਸਿਨਮਾ ਹਾਲਾਂ ਨੂੰ ਛੱਡ ਕੇ ਜ਼ਿਆਦਾਤਰ ਕਾਰੋਬਾਰ ਖੋਲ੍ਹੇ ਜਾ ਚੁੱਕੇ ਹਨ।

ਜਾਣਕਾਰ ਮੰਨਦੇ ਹਨ ਕਿ ਜਿਵੇਂ-ਜਿਵੇਂ ਪਾਬੰਦੀਆਂ ਹਟਾਈਆਂ ਗਈਆਂ, ਲੋਕਾਂ ਨੇ ਵੀ ਕੋਵਿਡ ਨੂੰ ਲੈ ਕੇ ਢਿੱਲ ਵਰਤਣੀ ਸ਼ੁਰੂ ਕਰ ਦਿੱਤੀ।

ਪਰ ਸਰਕਾਰ ਦੁਕਾਨਾਂ ਤੇ ਕਾਰੋਬਾਰ ਬੰਦ ਰੱਖਦੀ ਤਾਂ ਬੇਰੁਜ਼ਗਾਰੀ ਵੱਧਦੀ ਤੇ ਭੁੱਖਮਰੀ ਵੀ। ਮੁੱਖ ਮੰਤਰੀ ਨੇ ਵੀਰਵਾਰ ਨੂੰ ਹੀ ਡੀਜੀਪੀ ਦਿਨਕਰ ਗੁਪਤਾ ਨੂੰ ਨਿਰਦੇਸ਼ ਦਿੱਤੇ ਹਨ ਕਿ ਸਭ ਪ੍ਰਕਾਰ ਦੇ ਸਿਆਸੀ ਧਰਨਿਆਂ ਸਮੇਤ ਸਾਰੇ ਇਕੱਠਾਂ ‘ਤੇ ਸਖ਼ਤੀ ਨਾਲ ਕਾਰਵਾਈ ਕੀਤੀ ਜਾਵੇ।

ਵੱਡੇ ਸ਼ਹਿਰਾਂ ਦੀ ਆਬਾਦੀ

ਕੋਵਿਡ ਕੇਸਾਂ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪੰਜ ਜ਼ਿਲ੍ਹੇ ਹਨ– ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਐੱਸਏਐੱਸ ਨਗਰ (ਮੋਹਾਲੀ)।

ਲੁਧਿਆਣਾ ਇਨ੍ਹਾਂ ਵਿੱਚੋਂ ਸਭ ਤੋਂ ਵੱਧ ਪ੍ਰਭਾਵਿਤ ਮੰਨਿਆ ਜਾਂਦਾ ਹੈ।

ਇੱਥੋਂ ਦੇ ਡਿਪਟੀ ਕਮਿਸ਼ਨਰ ਵਰਿੰਦਰ ਸ਼ਰਮਾ ਨੇ ਬੀਬੀਸੀ ਪੰਜਾਬੀ ਨੂੰ ਦੱਸਿਆ, “ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਦਿੱਲੀ, ਮੁੰਬਈ ਵਰਗੇ ਵੱਡੇ ਸ਼ਹਿਰ ਪਹਿਲਾਂ ਪ੍ਰਭਾਵਿਤ ਹੋਏ ਤੇ ਉਸ ਤੋਂ ਬਾਅਦ ਅਗਲੇ ਵੱਡੇ ਸ਼ਹਿਰਾਂ ਦੀ ਵਾਰੀ ਸੀ ਜਿੰਨਾ ਵਿੱਚੋਂ ਲੁਧਿਆਣਾ ਵੀ ਹੈ।

ਉਨ੍ਹਾਂ ਨੇ ਅੱਗੇ ਕਿਹਾ, “ਪਰ ਅਸੀਂ ਪਿਛਲੇ ਕੁੱਝ ਦਿਨਾਂ ਤੋਂ ਹਾਲਾਤ ਨੂੰ ਕਾਫ਼ੀ ਕਾਬੂ ਵਿੱਚ ਰੱਖਣ ਵਿੱਚ ਕਾਮਯਾਬ ਹੋਏ ਹਾਂ।

ਕੋਰੋਨਾਵਾਇਰਸ
ਤਸਵੀਰ ਕੈਪਸ਼ਨ,ਕੋਵਿਡ ਕੇਸਾਂ ਨਾਲ ਸਭ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਪੰਜ ਜ਼ਿਲ੍ਹੇ ਹਨ– ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਤੇ ਐੱਸਏਐੱਸ ਨਗਰ (ਮੋਹਾਲੀ)

“ਪਹਿਲਾਂ ਹੀ ਪੰਜਾਬ ਸਰਕਾਰ ਨੇ ਲੌਕਡਾਉਨ ਅਤੇ ਹੋਰ ਕਦਮ ਚੁੱਕੇ ਸੀ, ਉਨ੍ਹਾਂ ਨਾਲ ਅਸੀਂ ਕੋਵਿਡ ਨੂੰ ਕੁੱਝ ਮਹੀਨੇ ਪਿੱਛੇ ਧੱਕ ਸਕੇ ਹਾਂ।”

ਉਨ੍ਹਾਂ ਨੇ ਕਿਹਾ ਕਿ ਘੱਟ ਜਗ੍ਹਾ ਵਿੱਚ ਬਹੁਤੇ ਲੋਕਾਂ ਦਾ ਰਹਿਣਾ ਜਾਂ ਆਬਾਦੀ ਦੀ ਵਾਧੂ ਡੈਨਸਿਟੀ ਕਰ ਕੇ ਲੁਧਿਆਣਾ ਵਰਗੇ ਸ਼ਹਿਰਾਂ ਵਿੱਚ ਜ਼ਿਆਦਾ ਮਾਮਲੇ ਦੇਖਣ ਨੂੰ ਮਿਲ ਰਹੇ ਹਨ।

ਟੈਸਟਿੰਗ ਵਿੱਚ ਵਾਧਾ

ਜਾਣਕਾਰਾਂ ਦਾ ਕਹਿਣਾ ਹੈ ਕਿ ਵਧੇਰੇ ਕੋਰੋਨਾ ਦੇ ਮਰੀਜ਼ਾਂ ਦੇ ਸਾਹਮਣੇ ਆਉਣ ਦਾ ਕਾਰਨ ਟੈਸਟਿੰਗ ਵਿੱਚ ਵਾਧਾ ਵੀ ਹੈ।

ਇੱਕ ਮਹੀਨੇ ਪਹਿਲਾਂ ਤੱਕ 10,000 ਤੋਂ 12,000 ਲੋਕਾਂ ਦਾ ਕੋਰੋਨਾ ਟੈਸਟ ਕੀਤਾ ਜਾ ਰਿਹਾ ਸੀ।

ਹੁਣ 18,000 ਤੋਂ 20,000 ਦਾ ਰੋਜ਼ਾਨਾ ਟੈਸਟ ਕੀਤੇ ਜਾ ਰਿਹਾ ਹੈ।

ਵਰਿੰਦਰ ਸ਼ਰਮਾ ਦਾ ਕਹਿਣਾ ਹੈ, “ਇਕੱਲੇ ਲੁਧਿਆਣਾ ਵਿੱਚ ਹੀ ਤਿੰਨ ਹਜ਼ਾਰ ਦੇ ਕਰੀਬ ਟੈਸਟ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚੋਂ ਲਗਭਗ 10 ਤੋਂ 12 ਫ਼ੀਸਦੀ ਲੋਕ ਪੌਜ਼ਿਟਿਵ ਪਾਏ ਜਾਂਦੇ ਹਨ।”

ਉਨ੍ਹਾਂ ਨੇ ਕਿਹਾ ਕਿ ਟੈਸਟਿੰਗ ਦੇ ਕਾਰਨ ਕੋਰੋਨਾ ਦੇ ਮਰੀਜਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ ਪਰ ਇਸਦੀ ਦਰ ਉਹੀ ਹੈ ਯਾਨਿ ਕਿ ਟੈਸਟ ਕੀਤੇ ਜਾਣ ਵਾਲੇ ਲੋਕਾਂ ਵਿੱਚੋਂ 10 ਤੋਂ 12 ਫ਼ੀਸਦੀ ਲੋਕ ਕੋਰੋਨਾ ਦੇ ਮਰੀਜ਼ ਪਾਏ ਜਾ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਟੈਸਟਿੰਗ ਅਤੇ ਉਨ੍ਹਾਂ ਦਾ ਇਲਾਜ ਹੀ ਕੋਰੋਨਾ ‘ਤੇ ਕਾਬੂ ਪਾਉਣ ਦਾ ਤਰੀਕਾ ਹੈ।

LEAVE A REPLY

Please enter your comment!
Please enter your name here

Hot Topics

ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੂੰ ਕੀਤਾ ਸਨਮਾਨਿਤ

ਕਾਦੀਆਂ, 12 ਅਕਤੂਬਰ (ਜ਼ੀਸ਼ਾਨ) - ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਪਣੇ ਸੂਫ਼ੀ ਗਾਇਕੀ ਤੋਂ ਦੇਸ਼ ਦੇ ਕਰੋੜਾਂ ਸੰਗੀਤ ਪ੍ਰੇਮਿਆਂ ਦਾ...

Modern Monochrome Home with Calm and Cosy Terrace and Steps

All right. Well, take care yourself. I guess that's what you're best, presence old master? A tremor in the Force. The last...

ਭਾਰਤ-ਪਾਕ ਵੰਡ ਤੋਂ ਪਹਿਲਾਂ ਦਾ ਮਨਜ਼ੂਰ ‘ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ’ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਨਹੀਂ ਹੋ ਸਕਿਆ ਪੂਰਾ

ਅੰਗਰੇਜ਼ਾਂ ਦੀ ਹਕੂਮਤ ਸਮੇਂ ਸਾਲ 1929 'ਚ ਪਾਸ ਹੋਇਆ ਕਾਦੀਆਂ-ਬਿਆਸ ਰੇਲਵੇ ਪ੍ਰਾਜੈਕਟ ਅੱਜ ਵੀ ਲਟਕਿਆ ਪਿਆ ਹੈ। ਦਰਅਸਲ...

Related Articles

ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੂੰ ਕੀਤਾ ਸਨਮਾਨਿਤ

ਕਾਦੀਆਂ, 12 ਅਕਤੂਬਰ (ਜ਼ੀਸ਼ਾਨ) - ਪੰਜਾਬੀ ਸੂਫ਼ੀ ਗਾਇਕਾ ਹਸ਼ਮਤ ਅਤੇ ਸੁਲਤਾਨਾ ਨੇ ਆਪਣੇ ਸੂਫ਼ੀ ਗਾਇਕੀ ਤੋਂ ਦੇਸ਼ ਦੇ ਕਰੋੜਾਂ ਸੰਗੀਤ ਪ੍ਰੇਮਿਆਂ ਦਾ...

ਭਾਜਪਾ ਮੰਡਲ ਦੇ ਜਨਰਲ ਸਕੱਤਰ ਅਸ਼ਵਨੀ ਵਰਮਾ ਨੇ ਆਪਣੇ ਆਹੁਦੇ ਤੋਂ ਦਿੱਤਾ ਅਸਤੀਫਾ

ਕਾਦੀਆਂ, (ਜ਼ੀਸ਼ਾਨ) - ਦੇਸ਼ ਦੇ ਪ੍ਰਧਾਨਮੰਤਰੀ ਵੱਲੋਂ ਪਾਸ ਕੀਤੇ ਗਏ ਫਾਰਮ ਬਿੱਲਾਂ ਕਾਰਨ ਕਿਸਾਨ ਭਰਾਵਾਂ ਵਲੋਂ ਸੜਕਾਂ 'ਤੇ ਆ ਕੇ ਬਿੱਲ ਨੂੰ...

ਰੋਜ਼ੀ ਰੋਟੀ ਕਮਾਉਣ ਵਿਦੇਸ਼ ਗਿਆ ਪਿੰਡ ਠੀਕਰੀਵਾਲ ਗੋਰਾਇਆ ਦਾ ਨੌਜਵਾਨ ਗੁਰਦੀਪ ਸਿੰਘ ਦੁਬਈ ਵਿੱਚ ਡੇਢ ਸਾਲ ਤੋਂ ਫੱਸਿਆ

ਸੰਸਦ ਸਨੀ ਦਿਓਲ ਅਤੇ ਭਾਰਤ ਦੇ ਵਿਦੇਸ਼ ਮੰਤਰੀ ਦੇ ਨਾਮ ਮੰਗਪੱਤਰ ਭੇਜ ਮਾਂ ਨੇ ਸਹਾਇਤਾ ਦੀ ਲਗਾਈ ਗੁਹਾਰ ਕਾਦੀਆਂ,...