ਕਮਲਾ ਹੈਰਿਸ ਇੱਕ ਸੁਰੱਖਿਅਤ ਅਤੇ ਪ੍ਰੈਕਟੀਕਲ ਚੋਣ ਸੀ ਹੁਣ ਉਹ ਡੈਮੋਕ੍ਰੇਟਿਕ ਪਾਰਟੀ ਦੀ ਉੱਤਰਾਧਿਕਾਰੀ ਬਣਨ ਦੀ ਹੈਸੀਅਤ ਵਿੱਚ ਹਨ।
ਡੈਮੋਕ੍ਰੇਟਿਕ ਪਾਰਟੀ ਤੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਅ ਬਾਈਡਨ ਨੇ ਮਾਰਚ ਵਿੱਚ ਹੀ ਇਹ ਐਲਾਨ ਕਰ ਦਿੱਤਾ ਸੀ ਕਿ ਉਹ ਉੱਪ ਰਾਸ਼ਟਰਪਤੀ ਲਈ ਕਿਸੇ ਔਰਤ ਨੂੰ ਚੁਣਨਗੇ।
ਇਸ ਤੋਂ ਬਾਅਦ ਹੀ ਰਨਿੰਗ ਮੇਟ (ਯਾਨਿ ਉੱਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ) ਵਜੋਂ ਕਮਲਾ ਹੈਰਿਸ ਦੌੜ ਵਿੱਚ ਕਾਫੀ ਅੱਗੇ ਸਨ।
ਉਹ ਇੱਕ ਸੁਰੱਖਿਅਤ ਅਤੇ ਪ੍ਰੈਕਟੀਕਲ ਚੋਣ ਸੀ ਹੁਣ ਉਹ ਡੈਮੋਕ੍ਰੇਟਿਕ ਪਾਰਟੀ ਦੀ ਉੱਤਰਾਧਿਕਾਰੀ ਬਣਨ ਦੀ ਹੈਸੀਅਤ ਵਿੱਚ ਹਨ।

ਬੇਸ਼ੱਕ ਹੀ ਅਜਿਹਾ ਚਾਰ ਸਾਲ ਬਾਅਦ ਹੋਵੇ। ਜੇਕਰ ਬਾਈਡਨ ਨਵੰਬਰ ਵਿੱਚ ਚੋਣਾਂ ਹਾਰ ਜਾਵੇ ਜਾਂ ਅਗਲੀ ਵਾਰ ਰਾਸ਼ਟਰਪਤੀ ਅਹੁਦੇ ਲਈ ਚੋਣਾਂ ਨਾ ਲੜਨ ਜਾਂ ਅੱਠ ਸਾਲ ਬਾਅਦ ਜਦੋਂ ਬਾਈਡਨ ਆਪਣੇ ਦੋ ਟਰਮ ਪੂਰੇ ਕਰਨ ਲੈਣ ਤਾਂ ਅਜਿਹਾ ਹੋ ਸਕਦਾ ਹੈ।
ਸ਼ਾਇਦ ਇਸੇ ਕਾਰਨ ਨਾਲ ਦੂਜੇ ਬਦਲ ਵਜੋਂ ਉਮੀਦਵਾਰ ਉਤਾਰਨ ਦੀਆਂ ਪਿਛਲੇ ਇੱਕ ਮਹੀਨੇ ਦੌਰਾਨ ਕਾਫੀ ਕੋਸ਼ਿਸ਼ਾਂ ਹੋਈਆਂ ਹਨ।
ਦਰਅਸਲ, ਅਗਲੇ ਰਾਸ਼ਟਰਪਤੀ ਦੇ ਨਾਮਜ਼ਦਗੀ ਦੇ ਮੁਕਾਬਲੇ ਦੀ ਇਹ ਪਹਿਲੀ ਲੜਾਈ ਹੈ ਅਤੇ ਕਮਲਾ ਹੈਰਿਸ, ਜਿਨ੍ਹਾਂ ਦੇ ਇਰਾਦੇ ਸਾਫ਼ ਹਨ, ਉਹ ਹੁਣ ਇਸੇ ਮੁਕਾਬਲੇ ਵਿੱਚ ਇੱਕ ਕਦਮ ਅੱਗੇ ਖੜੀ ਦਿਖਾਈ ਦਿੰਦੀ ਹੈ।
ਪਰ, ਭਵਿੱਖ ਦੇ ਡੈਮੋਕ੍ਰੇਟਿਕ ਉਮੀਦਵਾਰ ਨੂੰ ਤੈਅ ਕਰਨਾ ਬਾਅਦ ਦੀ ਲੜਾਈ ਹੈ। ਫਿਲਹਾਲ ਪਾਰਟੀ ਲਈ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਹੈਰਿਸ ਕਿਸ ਤਰ੍ਹਾਂ ਨਾਲ ਬਾਈਡਨ ਨੂੰ ਵ੍ਹਾਈਟ ਹਾਊਸ ਤੱਕ ਪਹੁੰਚਣ ਵਿੱਚ ਉਨ੍ਹਾਂ ਮਦਦ ਕਰ ਸਕਦੀ ਹੈ।
ਇੱਥੇ ਉਨ੍ਹਾਂ ਦੀਆਂ ਕੁਝ ਖ਼ਾਸੀਅਤਾਂ ਅਤੇ ਡੈਮੇਕ੍ਰੇਟਿਸ ਦੇ ਮਨ ਵਿੱਚ ਉਨ੍ਹਾਂ ਨੂੰ ਲੈ ਕੇ ਚਿੰਤਾਵਾਂ ਦਾ ਜ਼ਿਕਰ ਕੀਤਾ ਜਾ ਰਿਹਾ ਹੈ।